|
|
|
ਤੇਰਾ ਤੇਰਾ

|
ਗੁਰੂ ਨਾਨਕ ਦੇਵ
ਜੀ ਤੋਂ ਪਹਿਲਾਂ ਮੋਦੀਖਾਨੇ ਦਾ ਪ੍ਰਬੰਧ ਬਹੁਤ ਮੰਦਾ ਸੀ | ਮੋਦੀਖਾਨੇ ਦਾ ਪਹਿਲਾ ਪ੍ਰਬੰਧਕ ਬਹੁਤ ਸੜਿਅਲ, ਗਰੀਬਾਂ ਦੀ ਪ੍ਰਵਾਹ ਨਾ ਕਰਨ ਵਾਲਾ ਤੇ ਘੱਟ ਤੋਲਦਾ ਸੀ |
ਹੁਣ ਜਗਤ ਦਾ ਦੁਖ ਹਰਨ ਵਾਲੇ ਨੇ ਤੱਕੜੀ ਫੜ ਲਈ ਸੀ ਤਾਂ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਪੂਰਾ ਤੋਲਿਆਂ ਤੇ ਪ੍ਰਮਾਤਮਾ ’ਤੇ ਭਰੋਸਾ ਕੀਤਿਆਂ ਕਿਸੇ ਗਲ ਦਾ ਘਾਟਾ ਨਹੀ ਰਹਿੰਦਾ | ਜਦ ਕੋਈ ਵੀ ਸੌਦਾ ਲੈਣ ਆਉਂਦਾ ਤਾਂ ਗੁਰੂ ਜੀ ਮੁਸਕਰਾ ਕੇ ਆਖਦੇ ਕਹੋ ਸਤਿ ਕਰਤਾਰ, ਹੁਣੇ ਸਭ ਕੁਝ ਮਿਲ ਜਾਂਦਾ ਹੈ |
ਗੁਰੂ ਜੀ ਤੱਕੜੀ ਫੜਕੇ ਜਿਨਸ ਤੋਲਣ ਲੱਗਦੇ ਤਾਂ ੨,੩,੪,੫,੬,੭,੮,੯,੧੦,੧੧,੧੨, ਤੱਕ ਤਾਂ ਤਰਤੀਬ ਵਾਰ ਥੀਕ ਤੋਲਦੇ ਰਹਿੰਦੇ ਹੋਏ ਪਰ ੧੩ ਆਉਣ ਤੇ ਤੇਰਾ-ਤੇਰਾ ਕਰਦੇ ਹੋਏ ਗ੍ਰਹਾਕ ਦੇ ਕੱਪੜੇ ’ਚ ਜਿਨਸ ਪਲਟਾਈ ਜਾਂਦੇ | ਕੋਈ ਇਮਾਨਦਾਰ ਗ੍ਰਹਾਕ ਜਦ ਕਹਿੰਦਾ ਕਿ ਜ਼ਿਆਦਾ ਹੋ ਗਿਆ ਹੈ ਤਾਂ ਰੁਕ ਜਾਂਦੇ ਤੇ ਕਹਿ ਦਿੰਦੇ ਕਿ ਇਹ ਸਭ ਤੇਰੇ ਨਸੀਬ ਵਿਚ ਸੀ ਤੇ ਗ੍ਰਾਹਕ ਨੂੰ ਘਰ ਤੋਰ ਦਿੰਦੇ |
ਇਲਾਕੇ ਵਿਚ ਚਰਚਾ ਛਿੜ ਗਈ ਕਿ ਮੋਦੀਖਾਨੇ ’ਚ ਇਕ ਨਵਾਂ ਪ੍ਰਬੰਧਕ ਆਇਆ ਹੈ ਜਿਸਦੇ ਚਿਹਰੇ ਤੇ ਰੱਬੀ ਨੂਰ ਝਲਕਦਾ ਹੈ | ਸਭ ਲੋਕ ਦੂਰੋਂ ਨੇੜਿਉ ਸੌਦਾ ਲੈਣ ਤੇ ਦਰਸ਼ਨ ਕਰਨ ਆਉਦੇ | ਇਸ ਗੱਲ ਦੀ ਖਬਰ ਨਵਾਬ ਦੌਲਤ ਖਾਂ ਕੋਲ ਵੀ ਪਹੁੰਚ ਜਾਂਦੀ ਹੈ ਤੇ ਈਰਖਾਲੂ ਬਦਿੰਆਂ ਨੇ ਚੁਗ੍ਲੀ ਕਰਨੀ ਸ਼ੁਰੂ ਕਰ ਦਿੱਤੀ ਕਿ ਨਵਾਂ ਪ੍ਰਬੰਧਕ ਮੋਦੀਖਾਨਾ ਗਰੀਬਾਂ ’ਚ ਲੁਟਾਈ ਜਾ ਰਿਹਾ ਹੈ |
ਨਵਾਬ ਦੇ ਕਹਿਣ ’ਤੇ ਮੋਦੀਖਾਨੇ ਦੀ ਪੜਤਾਲ ਸ਼ੁਰੂ ਕੀਤੀ ਗਈ | ਸਾਰੇ ਖਾਤੇ ਤ ਸਮਾਨ ਤੋਲਿਆ ਤ ਮ੍ਣਿਆ ਗਿਆ | ਕੁਦਰਤ ਦੇ ਰੰਗ ਪੜਤਾਲ ਵਿਚ ਗੁਰੂ ਜੀ ਦੇ ਲੈਣੇ ਨਿਕਲੇ | ਸਾਰੇ ਜਾਣੇ ਇਹ ਦੇਖ ਕੇ ਹੈਰਾਨ ਰਹਿ ਗਏ |
ਇਸ ਪ੍ਰਕਾਰ ਗੁਰੂ ਜੀ ਸੱਚੀ ਕਿਰਤ ਕਰਦੇ ਹੋਏ ਤੇ ਨਾਮ ਜਪਦੇ ਹੋਏ ਬੇਪਰਵਾਹ ਮੋਦੀਖਾਨੇ ਦੀ ਕਾਰ ਕਰਦੇ ਰਹੇ |
ਸਿੱਖਿਆ :- ਕਿਰਤ ਕਰਦੇ ਹੋਏ ਵੀ ਧਿਆਨ ਉਸ ਅਕਾਲ ਦੇ ਚਰਨਾਂ ’ਚ ਰਖਣਾ ਚਾਹੀਦਾ ਹੈ ਤੇ ਰਸਨਾ ਨਾਲ ਨਾਮ ਜਪਣਾ ਚਾਹੀਦਾ ਹੈ |
|
|
|
|